ਸ੍ਰੀ ਆਨੰਦਪੁਰ ਸਾਹਿਬ ਦੇ ਇਕਾਂਤਵਾਸ ਵਿੱਚ ਰੱਖੇ 21 ਸ਼ਰਧਾਲੂਆਂ ‘ਚੋਂ 9 ਪਾਜ਼ੇਟਿਵ

ਸ੍ਰੀ ਆਨੰਦਪੁਰ ਸਾਹਿਬ ਦੇ ਇਕਾਂਤਵਾਸ ਵਿੱਚ ਰੱਖੇ 21 ਸ਼ਰਧਾਲੂਆਂ ‘ਚੋਂ 9 ਪਾਜ਼ੇਟਿਵ

ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ 21 ਸ਼ਰਧਾਲੂਆਂ ਚੋਂ 9 ਦੀਆਂ ਰਿਪੋਰਟਾਂ ਕਰੋਨਾ ਪਾਜ਼ੇਟਿਵ ਆਈਆਂ ਹਨ। ਇਸ ਤੋਂ ਬਾਅਦ ਜ਼ਿਲ੍ਹਾ ਰੂਪਨਗਰ ਵਿੱਚ ਕੁੱਲ 11 ਕੇਸ ਕਰੋਨਾ ਪਾਜ਼ੇਟਿਵ ਹੋ ਗਏ ਹਨ ।ਇਹ ਜਾਣਕਾਰੀ ਸਿਵਲ ਸਰਜਨ ਡਾ ਐਚਐਨ ਸ਼ਰਮਾ ਨੇ ਦਿੱਤੀ ।
ਦੱਸਣਯੋਗ ਹੈ ਕਿ ਕਿਲਾ ਅਨੰਦਗੜ੍ਹ ਸਾਹਿਬ ਵਾਲਿਆਂ ਦੀ ਸਰਾਂ ਵਿੱਚ ਰੱਖੇ ਹਜ਼ੂਰ ਸਾਹਿਬ ਤੋਂ ਪਰਤੇ ਇਹ ਸ਼ਰਧਾਲੂ ਸ੍ਰੀ ਆਨੰਦਪੁਰ ਸਾਹਿਬ ਅਤੇ ਨੂਰਪੁਰ ਬੇਦੀ ਇਲਾਕੇ ਦੇ ਨਾਲ ਸਬੰਧਤ ਹਨ ਅਤੇ ਇਨ੍ਹਾਂ ਨੂੰ ਗਿਆਨ ਸਾਗਰ ਮੈਡੀਕਲ ਕਾਲਜ ਵਿਖੇ ਭੇਜਿਆ ਜਾ ਰਿਹਾ ਹੈ। ਜਦਕਿ ਬਾਕੀਆਂ ਨੂੰ ਫਿਲਹਾਲ ਇਸੇ ਤਰ੍ਹਾਂ ਇਕਾਂਤਵਾਸ ਵਿੱਚ ਹੀ ਰੱਖਿਆ ਜਾਵੇਗਾ ।
 

Radio Mirchi