ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਨਿੰਜਾ, ਕੀਤੀ ਸਰਬੱਤ ਦੇ ਭਲੇ ਲਈ ਅਰਦਾਸ
ਅੰਮ੍ਰਿਤਸਰ – ਪੰਜਾਬੀ ਗਾਇਕ ਨਿੰਜਾ ਨੇ ਬੀਤੇ ਦਿਨੀਂ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਦੀ ਇਕ ਤਸਵੀਰ ਨਿੰਜਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ ’ਤੇ ਵੀ ਸਾਂਝੀ ਕੀਤੀ ਹੈ। ਨਿੰਜਾ ਨੇ ਇਸ ਦੌਰਾਨ ਸ਼ਬਦ ਕੀਰਤਨ ਤੇ ਗੁਰਬਾਣੀ ਦਾ ਆਨੰਦ ਵੀ ਮਾਣਿਆ ਤੇ ਸਰਬੱਤ ਦੇ ਭਲੇ ਲਈ ਅਰਦਾਸ ਵੀ ਕੀਤੀ। ਸੋਸ਼ਲ ਮੀਡੀਆ ’ਤੇ ਤਸਵੀਰ ਸਾਂਝੀ ਕਰਦਿਆਂ ਨਿੰਜਾ ਲਿਖਦੇ ਹਨ, ‘ਵਾਹਿਗੁਰੂ’।
ਉਥੇ ਨਿੰਜਾ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਹਾਲ ਹੀ ’ਚ ਨਿੰਜਾ ਦਾ ਗੀਤ ‘ਉਹ ਬੰਦੇ’ ਰਿਲੀਜ਼ ਹੋਇਆ ਹੈ। ਯੂਟਿਊਬ ’ਤੇ ਨਿੰਜਾ ਨੇ ਇਹ ਗੀਤ ਆਪਣੇ ਯੂਟਿਊਬ ਚੈਨਲ ਨਿੰਜਾ ਆਫਿਸ਼ੀਅਲ ’ਤੇ ਹੀ ਰਿਲੀਜ਼ ਕੀਤਾ ਹੈ। ਇਸ ਗੀਤ ਨੂੰ ਹੁਣ ਤਕ ਯੂਟਿਊਬ ’ਤੇ 1 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਗੀਤ ਦੇ ਬੋਲ ਪਰਦੀਪ ਮਾਲਕ ਨੇ ਲਿਖੇ ਹਨ ਤੇ ਗੀਤ ਦਾ ਮਿਊਜ਼ਿਕ ਐਵੀ ਸਰਾ ਨੇ ਦਿੱਤਾ ਹੈ।
ਨਿੰਜਾ ਦੇ ਫਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਹੁਣ ਤਕ ਨਿੰਜਾ ‘ਚੰਨਾ ਮੇਰਿਆ’, ‘ਹਾਈ ਐਂਡ ਯਾਰੀਆਂ’, ‘ਅੜ੍ਹਬ ਮੁਟਿਆਰਾਂ’ ਤੇ ‘ਦੂਰਬੀਨ’ ਵਰਗੀਆਂ ਫਿਲਮਾਂ ਕਰ ਚੁੱਕੇ ਹਨ। ਨਿੰਜਾ ਦੀ ਆਉਣ ਵਾਲੀ ‘ਜ਼ਿੰਦਗੀ ਜ਼ਿੰਦਾਬਾਦ’ ਹੈ, ਜਿਸ ਦੀ ਸ਼ੂਟਿੰਗ ਤਾਂ ਪੂਰੀ ਹੋ ਚੁੱਕੀ ਹੈ ਪਰ ਲੌਕਡਾਊਨ ਕਰਕੇ ਇਸ ਦੀ ਰਿਲੀਜ਼ ਡੇਟ ਫਾਈਨਲ ਨਹੀਂ ਹੋ ਸਕੀ।