ਸੰਗਠਿਤ ਪ੍ਰਾਈਵੇਟ ਸੈਕਟਰ ਮੁਲਾਜ਼ਮਾਂ ਦੀ ਛਾਂਟੀ ਤੇ ਤਨਖਾਹਾਂ ਵਿੱਚ ਕਟੌਤੀ ਲਈ ਕਾਹਲਾ
ਭਾਰਤ ਵਿਚ ਸੰਗਠਿਤ ਪ੍ਰਾਈਵੇਟ ਸੈਕਟਰ ਆਰਥਿਕ ਗਤੀਵਿਧੀਆਂ ਨੂੰ ਪ੍ਰਭਾਵਿਤ ਕਰਨ ਵਾਲੇ ਕਰੋਨਵਾਇਰਸ ਮਹਾਮਾਰੀ ਅਤੇ ਤਾਲਾਬੰਦੀ ਕਾਰਨ ਨੌਕਰੀਆਂ ਵਿਚ ਕਟੌਤੀ/ ਛਾਂਟਣ ਦੀ ਯੋਜਨਾ ਬਣਾ ਰਿਹਾ ਹੈ। ਮਾਈਹਾਇਰਿੰਗਕੱਲਬ.ਕਾਮ ਅਤੇ ਸਰਕਾਰੀ-ਨੌਕਰੀ.ਕਾਮ ਲੇਓਫ ਸਰਵੇਖਣ 2020 ਦੇ ਤਾਜ਼ਾ ਨਤੀਜਿਆਂ ਅਨੁਸਾਰ 68 ਪ੍ਰਤੀਸ਼ਤ ਮਾਲਕਾਂ ਨੇ ਜਾਂ ਤਾਂ ਛਾਂਟਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਜਾਂ ਯੋਜਨਾ ਬਣਾ ਰਹੇ ਹਨ। ਆਨਲਾਈਨ ਸਰਵੇਖਣ ਵਿੱਚ 25 ਵੱਡੇ ਸ਼ਹਿਰਾਂ ਵਿੱਚ 11 ਉਦਯੋਗ ਸੈਕਟਰਾਂ ਦੀਆਂ 1,124 ਕੰਪਨੀਆਂ ਸ਼ਾਮਲ ਹਨ। ਇਹ ਸਰਵੇਖਣ 1 ਮਈ ਤੋਂ 10 ਮਈ 2020 ਦਰਮਿਆਨ ਕੀਤਾ ਗਿਆ। ਸਰਵੇਖਣ ਕੀਤੇ ਗਏ ਸੰਗਠਨਾਂ ਵਿਚੋਂ 73 ਪ੍ਰਤੀਸ਼ਤ ਨੇ ਕਿਹਾ ਕਿ ਉਨ੍ਹਾਂ ਦੀ ਕਰਮਚਾਰੀਆਂ ਦੀ ਤਨਖਾਹ ਘਟਾਉਣ ਦੀ ਯੋਜਨਾ ਹੈ। 57 ਫ਼ੀਸਦੀ ਨੇ ਕਿਹਾ ਕਿ ਇਹ ਛਾਂਟੀ ਅਸਥਾਈ ਹੈ, ਜਦੋਂ ਕਿ 21 ਫ਼ੀਸਦੀ ਨੇ ਕਿਹਾ ਹੈ ਕਿ ਉਹ ਪੱਕੇ ਤੌਰ ’ਤੇ 2 ਸਾਲਾਂ ਲਈ ਛਾਂਟੀ ਕਰ ਰਹੇ ਹਨ। ਦਿਲਚਸਪ ਗੱਲ ਇਹ ਹੈ ਕਿ 32 ਪ੍ਰਤੀਸ਼ਤ ਮਾਲਕਾਂ ਕੋਲ ਨੌਕਰੀ ਵਿੱਚ ਕਟੌਤੀ / ਛਾਂਟੀ ਦੀਆਂ ਯੋਜਨਾਵਾਂ ਨਹੀਂ ਸਨ। ਕੰਪਨੀਆਂ ਉਨ੍ਹਾਂ ਕਰਮਚਾਰੀਆਂ ਦੀਆਂ ਤਨਖਾਹਾਂ ਵਿਚ ਵੀ ਕਟੌਤੀ ਕਰ ਰਹੀਆਂ ਹਨ, ਜਿਨ੍ਹਾਂ ਨੂੰ ਉਹ ਰੱਖਣਾ ਚਾਹੁੰਦੀਆਂ ਹਨ। “ਮਾਈਹਾਇਰਿੰਗ ਕਲੱਬ. ਕਾਮ ਅਤੇ ਸਰਕਾਰੀ-ਨੌਕਰੀ.ਇਨਫੋ ਦੇ ਮੁੱਖ ਕਾਰਜਕਾਰੀ ਅਧਿਕਾਰੀ ਰਾਜੇਸ਼ ਕੁਮਾਰ ਨੇ ਕਿ ਹਾਲਾਤ ਗੰਭੀਰ ਹਨ ਤੇ ਇਸ ਵਿੱਚੋਂ ਉਭਰਨ ਵਿੱਚ ਸਮਾਂ ਲੱਗੇਗਾ। ਸਰਵੇਖਣ ਵਿੱਚ ਕਿਹਾ ਗਿਆ ਹੈ ਕਿ ਪ੍ਰਚੂਨ ਅਤੇ ਐਫਐਮਸੀਜੀ ਸੈਕਟਰ ਵਿੱਚ ਛਾਂਟਣ ਦੀ ਪ੍ਰਤੀਸ਼ਤਤਾ ਸਭ ਤੋਂ ਵੱਧ ਹੈ 49 ਪ੍ਰਤੀਸ਼ਤ। ਇਸ ਤੋਂ ਬਾਅਦ ਪਰਾਹੁਣਚਾਰੀ/ ਹਵਾਬਾਜ਼ੀ / ਯਾਤਰਾ (48 ਪ੍ਰਤੀ), ਆਟੋਮੋਬਾਈਲ / ਮੈਨੂਫੈਕਚਰਿੰਗ ਅਤੇ ਇੰਜਨੀਅਰਿੰਗ (41 ਪ੍ਰਤੀਸ਼ਤ), ਰੀਅਲ ਅਸਟੇਟ (39 ਫੀਸਦ) ਤੇ ਪਾਵਰ ਸੈਕਟਰ ਵਿੱਚ (38 ਫੀਸਦ) ਹੈ। ਸਰਵੇਖਣ ਦੇ ਅਨੁਸਾਰ, 6-10 ਸਾਲਾਂ ਦੇ ਤਜ਼ਰਬੇ ਵਾਲੇ ਕਰਮਚਾਰੀਆਂ ਦੀ ਸਭ ਤੋਂ ਵੱਧ 31 ਫੀਸਦ ਛਾਂਟੀ ਹੋਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ 11-15 ਸਾਲਾਂ (30 ਪ੍ਰਤੀਸ਼ਤ) ਦੇ ਵਿਚਕਾਰ ਤਜ਼ਰਬੇ ਵਾਲੇ ਤੇ 15 ਸਾਲਾਂ ਤੋਂ ਵੱਧ ਤਜ਼ਰਬੇ ਵਾਲੇ ਕਰਮਚਾਰੀਆਂ ਦੀ ਛਾਂਟੀ ਸੰਭਾਵਨਾ 21 ਪ੍ਰਤੀਸ਼ਤ ਹੈ।