ਸੰਗੀਤਕਾਰ ਵਾਜਿਦ ਖ਼ਾਨ ਦੀ ਕਰੋਨਾ ਨਾਲ ਮੌਤ

ਸੰਗੀਤਕਾਰ ਵਾਜਿਦ ਖ਼ਾਨ ਦੀ ਕਰੋਨਾ ਨਾਲ ਮੌਤ

ਉੱਘੇ ਬੌਲੀਵੁੱਡ ਸੰਗੀਤਕਾਰ ਅਤੇ ਗਾਇਕ ਵਾਜਿਦ ਖਾ਼ਨ (42) ਦੀ ਅੱਜ ਇਕ ਨਿਜੀ ਹਸਪਤਾਲ ਵਿੱਚ ਮੌਤ ਹੋ ਗਈ। ਉਨ੍ਹਾਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਸੀ। ਸੰਗੀਤਕਾਰ ਨੇ ਸਾਰੇ ਕੰਮ ਆਪਣੇ ਭਰਾ ਸਾਜਿਦ ਨਾਲ ਮਿਲ ਕੇ ਕੀਤੇ ਸਨ। ਇਨ੍ਹਾਂ ਦੀ ਜੋੜੀ ਸਾਜਿਦ-ਵਾਜਿਦ ਦੇ ਨਾਂ ਨਾਲ ਬੌਲੀਵੁੱਡ ਵਿੱਚ ਮਸ਼ਹੂਰ ਸੀ। ਵਾਜਿਦ ਦੇ ਭਰਾ ਸਾਜਿਦ ਨੇ ਕਿਹਾ, ‘ ਉਨ੍ਹਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ।’ ਕੁਝ ਦਿਨ ਪਹਿਲਾਂ ਹੀ ਵਾਜਿਦ ਨੂੰ ਕਰੋਨਾ ਹੋਣ ਦੀ ਪੁਸ਼ਟੀ ਹੋਈ ਸੀ। ਇਨ੍ਹਾਂ ਨੇ ‘ਵਾਂਟੇਡ, ਦਬੰਗ ਅਤੇ ਏਕ ਥਾ ਟਾਈਗਰ’ ਵਰਗੀਆਂ ਸਲਮਾਨ ਖ਼ਾਨ ਦੀਆਂ ਹਿੱਟ ਫਿਲਮਾਂ ਵਿੱਚ ਸੰਗੀਤ ਦਿੱਤਾ ਸੀ। ਸੰਗੀਤਕਾਰ ਸਲੀਮ ਮਰਚੇਂਟ ਨੇ ਵਾਜਿਦ ਦੇ ਦੇਹਾਂਤ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਉਹ ਕਈ ਦਿਨਾਂ ਤੋਂ ਚੇਂਬੂਰ ਸਥਿਤ ਸੁਰਾਣਾ ਹਸਪਤਾਲ ਵਿੱਚ ਭਰਤੀ ਸਨ।

Radio Mirchi