ਸੰਜੇ ਦੱਤ ਦੀ ਸਿਹਤ ਨੂੰ ਲੈ ਕੇ ਰਿਪੋਰਟ ਆਈ ਸਾਹਮਣੇ, ਮੁੜ ਹੋਇਆ ਵੱਡਾ ਖ਼ੁਲਾਸਾ

ਸੰਜੇ ਦੱਤ ਦੀ ਸਿਹਤ ਨੂੰ ਲੈ ਕੇ ਰਿਪੋਰਟ ਆਈ ਸਾਹਮਣੇ, ਮੁੜ ਹੋਇਆ ਵੱਡਾ ਖ਼ੁਲਾਸਾ

ਮੁੰਬਈ  : ਪਹਿਲਾਂ ਖਬਰ ਆਈ ਸੀ ਕਿ ਫ਼ਿਲਮ ਅਦਾਕਾਰ ਸੰਜੇ ਦੱਤ ਦੀ ਤਬੀਅਤ ਜ਼ਿਆਦਾ ਵਿਗੜਦੀ ਜਾ ਰਹੀ ਹੈ ਅਤੇ ਸੰਜੇ ਦੱਤ ਨੂੰ ਫੇਫੜਿਆਂ ਦਾ ਕੈਂਸਰ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। ਸੰਜੇ ਦੱਤ ਨੂੰ ਸਾਹ ਲੈਣ ’ਚ ਬਹੁਤ ਜ਼ਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਹੁਣ ਸੰਜੇ ਦੱਤ ਦੀ ਸਿਹਤ ਨੂੰ ਲੈ ਕੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ ਕਿ ਉਨ੍ਹਾਂ ਦੇ ਫੇਫੜਿਆਂ ’ਚ ਲਗਾਤਾਰ ਫਲਿਊਡ ਜਮ੍ਹਾ ਹੋ ਰਿਹਾ ਹੈ ਅਤੇ ਉਨ੍ਹਾਂ ਦੇ ਫੇਫੜਿਆਂ ’ਚੋਂ ਡਾਕਟਰ ਹੁਣ ਤਕ 1.5 ਲੀਟਰ ਫਲਿਊਡ ਕੱਢ ਚੁੱਕੇ ਹਨ। ਸੰਜੇ ਦੱਤ ਦੀ ਹਾਲਤ ਜ਼ਿਆਦਾ ਖ਼ਰਾਬ ਹੋਣ ’ਤੇ ਹੁਣ ਉਨ੍ਹਾਂ ਦਾ ਇਲਾਜ ਮੁੰਬਈ ਦੇ ਹੀ ਕੋਲੀਕਾਬੇਨ ਹਸਪਤਾਲ ’ਚ ਸ਼ੁਰੂ ਕੀਤਾ ਜਾ ਸਕਦਾ ਹੈ।
ਦੱਸ ਦਈਏ ਕਿ ਸੰਜੇ ਦੱਤ ਦੇ ਫੇਫੜਿਆਂ ਦਾ ਕੈਂਸਰ ਚੌਥੀ ਸਟੇਜ ’ਤੇ ਪਹੁੰਚ ਗਿਆ ਹੈ, ਇਸ ਲਈ ਇਹ ਸਥਿਤੀ ਕਾਫ਼ੀ ਗੰਭੀਰ ਮੰਨੀ ਜਾ ਰਹੀ ਹੈ। ਇਲਾਜ ’ਚ ਲਗਾਤਾਰ ਦੇਰੀ ਹੋਣ ਨਾਲ ਜ਼ਿਆਦਾ ਨੁਕਸਾਨ ਹੋ ਸਕਦਾ ਹੈ। 
ਸੂਤਰਾਂ ਅਨੁਸਾਰ ਸੰਜੇ ਦੱਤ ਦੇ ਦੋਸਤ ਰਾਹੁਲ ਮਿੱਤਰਾ ਨੇ ਉਸ ਦੀ ਤਬੀਅਤ ਨੂੰ ਲੈ ਕੇ ਇਹ ਜਾਣਕਾਰੀ ਦਿੱਤੀ ਹੈ। ਸੰਜੇ ਦੱਤ ਦੀ ਪਤਨੀ ਮਾਨਿਅਤਾ ਦੱਤ ਨੇ ਵੀ ਸਿਹਤ ਅਪਡੇਟ ਦਿੰਦੇ ਹੋਏ ਸੋਸ਼ਲ ਮੀਡੀਆ ’ਤੇ ਦੱਸਿਆ ਸੀ, 'ਹਰ ਕੋਈ ਜੋ ਸਾਡੇ ਤੋਂ ਛੁਪਿਆ ਹੈ, ਮੈਂ ਦੱਸਣਾ ਚਾਹੁੰਦੀ ਹਾਂ ਕਿ ਸੰਜੇ ਮੁੰਬਈ ’ਚ ਆਪਣਾ ਸ਼ੁਰੂਆਤੀ ਇਲਾਜ ਪੂਰਾ ਕਰਨਗੇ। ਸਾਡੇ ਅੱਗੇ ਦੀ ਯਾਤਰਾ ਦੀ ਯੋਜਨਾ, ਕੋਵਿਡ ਦੀ ਸਥਿਤੀ ’ਚ ਸੁਧਾਰ ਆਉਣ ਨਾਲ ਤਿਆਰ ਕਰੇਗਾ। ਫ਼ਿਲਹਾਲ ਸੰਜੇ ਦੱਤ ਕੋਕੀਲਾਬੇਨ ਹਸਪਤਾਲ ’ਚ ਡਾਕਟਰਾਂ ਦੀ ਦੇਖ-ਰੇਖ ’ਚ ਆਪਣਾ ਇਲਾਜ ਕਰਵਾ ਰਹੇ ਹਨ। ਉਨ੍ਹਾਂ ਦੱਸਿਆ ਕਿ ਕ੍ਰਿਪਾ ਕਰਕੇ ਆਪਣੇ ਅੰਦਾਜ਼ੇ ਨਾ ਲਗਾਓ ਅਤੇ ਡਾਕਟਰਾਂ ਨੂੰ ਆਪਣਾ ਕੰਮ ਕਰਨ ਦਿਓ।'

Radio Mirchi