ਸੰਸਦ ਪਹੁੰਚੇ ਗ੍ਰਹਿ ਮੰਤਰੀ ਅਮਿਤ ਸ਼ਾਹ, ਅੱਜ ਰਾਜ ਸਭਾ ਵਿਚ ਕਰਨਗੇ ਸੰਬੋਧਨ
ਨਵੀਂ ਦਿੱਲੀ : ਸੰਸਦ ਦੇ ਸਰਦ ਰੁੱਤ ਦਾ ਅੱਜ ਤੀਜਾ ਦਿਨ ਹੈ। ਅੱਜ ਰਾਜ ਸਭਾ ਵਿਚ ਮਹਾਰਾਸ਼ਟਰ ਦੇ ਮਾਮਲੇ 'ਤੇ ਹੰਗਾਮਾ ਹੋਣ ਦੇ ਆਸਾਰ ਹਨ। ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਮਹਾਰਾਸ਼ਟਰ ਵਿਚ ਰਾਸ਼ਟਰਪਤੀ ਸ਼ਾਸਨ ਦੇ ਮਸਲੇ 'ਤੇ ਰਾਜ ਸਭਾ ਵਿਚ ਰਿਪੋਰਟ ਪੇਸ਼ ਕਰਨਗੇ। ਇਸ ਤੋਂ ਇਲਾਵਾ ਉਹ ਅੱਜ ਰਾਜ ਵਿਚ ਸੰਬੋਧਨ ਵੀ ਕਰਨਗੇ। ਨਿਊਜ਼ ਏਜੰਸੀ ਏਐਨਆਈ ਨੇ ਸੂਤਰਾਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। ਇਸ ਦੌਰਾਨ ਵਿਰੋਧੀ ਧਿਰਾਂ ਵੱਲੋਂ ਲਗਾਤਾਰ ਮਹਾਰਾਸ਼ਟਰ ਮਾਮਲੇ ਨੂੰ ਚੁੱਕਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਸੰਸਦੀ ਕਮੇਟੀ ਪ੍ਰਦੂਸ਼ਣ 'ਤੇ ਅੱਜ ਕਰੇਗੀ।
ਰਾਜ ਸਭਾ ਵਿਚ ਉਠਾ ਐੱਸਪੀਜੀ ਸੁਰੱਖਿਆ ਹਟਾਉਣਾ ਦਾ ਮੁੱਦਾ
ਕਾਂਗਰਸ ਸਾਂਸਦ ਆਨੰਦ ਸ਼ਰਮਾ ਨੇ ਅੱਜ ਰਾਜ ਸਭਾ ਵਿਚ ਪਾਰਟੀ ਨੇਤਾਵਾਂ ਸੋਨੀਆ ਗਾਂਧੀ, ਮਨਮੋਹਨ ਸਿੰਘ, ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਵਾਡਰਾ ਨੂੰ ਐੱਸਪੀਜੀ ਕਵਰ ਵਾਪਸ ਲੈਣ ਦਾ ਮੁੱਦਾ ਚੁੱਕਿਆ। ਇਸ ਦੌਰਾਨ ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਸਾਡੇ ਨੇਤਾਵਾਂ ਦੀ ਸੁਰੱਖਿਆ ਦੇ ਮੁੱਦਿਆਂ 'ਤੇ ਪੱਖਪਾਤ ਵਾਲੀ ਰਾਜਨੀਤੀ ਤੋਂ ਦੂਰ ਰਹਿਣਾ ਚਾਹੀਦਾ ਹੈ।
ਇਸ 'ਤੇ ਜਵਾਬ ਦਿੰਦੇ ਹੋਏ ਰਾਜ ਸਭਾ ਵਿਚ ਭਾਜਪਾ ਨੇਤਾ ਜੇਪੀ ਨੱਢਾ ਨੇ ਕਿਹਾ ਕਿ ਕੁਝ ਵੀ ਰਾਜਨੀਤਿਕ ਨਹੀਂ ਹੈ। ਸੁਰੱਖਿਆ ਵਾਪਸ ਨਹੀਂ ਲਈ ਗਈ ਹੈ। ਗ੍ਰਹਿ ਮੰਤਰਾਲਾ ਦਾ ਇਕ ਬਹੁਤ ਹੀ ਨਿਰਧਾਰਿਤ ਪੈਟਰਨ ਹੈ ਅਤੇ ਇਕ ਪ੍ਰੋਟੋਕਾਲ ਹੈ। ਇਹ ਇਕ ਰਾਜਨੇਤਾ ਵੱਲੋਂ ਨਹੀਂ ਕੀਤਾ ਜਾਂਦਾ ਹੈ। ਇਹ ਗ੍ਰਹਿ ਮੰਤਰਾਲਾ ਵੱਲੋਂ ਕੀਤਾ ਜਾਂਦਾ ਹੈ ਅਤੇ ਖ਼ਤਰੇ ਦੀ ਧਾਰਨਾ ਮੁਤਾਬਕ ਸੁਰੱਖਿਆ ਦਿੱਤੀ ਜਾਂਦੀ ਹੈ ਅਤੇ ਵਾਪਸ ਲੈ ਲਈ ਜਾਂਦੀ ਹੈ।
ਪੀਐੱਮ ਮੋਦੀ ਅਤੇ ਸ਼ਰਦ ਪਵਾਰ ਦੀ ਮੁਲਾਕਾਤ
ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨਾਲ ਮਿਲਣ ਲਈ ਐਨਸੀਪੀ ਮੁਖੀ ਸ਼ਰਦ ਪਵਾਰ ਸੰਸਦ ਭਵਨ ਪਹੁੰਚ ਗਏ ਹਨ। ਐਨਸੀਪੀ ਮੁਖੀ ਸ਼ਰਦ ਪਵਾਰ ਅਤੇ ਪ੍ਰਧਾਨ ਮੰਤਰੀ ਮੋਦੀ ਨਾਲ ਸੰਸਦ ਵਿਚ ਦੁਪਹਿਰ 12 ਵਜੇ ਮੀਟਿੰਗ ਕਰਨਗੇ। ਮਹਾਰਾਸ਼ਟਰ ਦੇ ਕਿਸਾਨਾਂ ਦੇ ਮੁੱਦੇ 'ਤੇ ਸੰਸਦ ਵਿਚ ਅੱਜ ਸ਼ਰਦ ਪਵਾਰ ਪ੍ਰਧਾਨ ਮੰਤਰੀ ਨੂੰ ਮਿਲਣਗੇ।