ਹਨੀ ਸਿੰਘ ਤਾਅ ਉਮਰ ਇਨ੍ਹਾਂ ਦੋ ਫ਼ਿਲਮੀ ਹਸਤੀਆਂ ਦਾ ਰਹੇਗਾ ਕਰਜ਼ਦਾਰ, ਔਖੇ ਵੇਲੇ ਕੀਤੀ ਸੀ ਮਦਦ

ਹਨੀ ਸਿੰਘ ਤਾਅ ਉਮਰ ਇਨ੍ਹਾਂ ਦੋ ਫ਼ਿਲਮੀ ਹਸਤੀਆਂ ਦਾ ਰਹੇਗਾ ਕਰਜ਼ਦਾਰ, ਔਖੇ ਵੇਲੇ ਕੀਤੀ ਸੀ ਮਦਦ

ਜਲੰਧਰ  : ਪ੍ਰਸਿੱਧ ਗਾਇਕ ਤੇ ਅਦਾਕਾਰਾ ਯੋ ਯੋ ਹਨੀ ਸਿੰਘ ਨੇ ਸ਼ਾਹਰੁਖ ਖਾਨ ਅਤੇ ਦੀਪਿਕਾ ਪਾਦੂਕੋਨ ਨੂੰ ਡਿਪ੍ਰੈਸ਼ਨ ਤੇ ਬਾਈ-ਪੋਲਰ ਡਿਸਆਰਡਰ ਖ਼ਿਲਾਫ਼ ਉਨ੍ਹਾਂ ਦੀ ਲੜਾਈ 'ਚ ਮਦਦ ਕਰਨ ਲਈ ਧੰਨਵਾਦ ਕੀਤਾ। ਰੈਪਰ ਯੋ ਯੋ ਹਨੀ ਸਿੰਘ ਕੁਝ ਸਮੇਂ ਲਈ ਇੰਡਸਟਰੀ ਤੋਂ ਦੂਰ ਹੋ ਗਏ ਸਨ, ਹੁਣ ਉਨ੍ਹਾਂ ਨੇ ਰਿਜੈਕਸ਼ਨ, ਬਾਈ-ਪੋਲਰ ਤੇ ਸ਼ਰਾਬਖੋਰੀ ਬਾਰੇ ਗੱਲ ਕੀਤੀ ਹੈ। ਹਨੀ ਸਿੰਘ ਦੀ ਯਾਤਰਾ ਪ੍ਰਰੇਣਾ ਦਾਇਕ ਹੈ ਕਿਉਂਕਿ ਉਨ੍ਹਾਂ ਨੇ ਜ਼ਬਰਦਸਤ ਵਾਪਸੀ ਕੀਤੀ ਹੈ ਤੇ ਆਪਣੇ ਹਮਲਾਵਰਾਂ ਨੂੰ ਗਲਤ ਸਾਬਿਤ ਕੀਤਾ ਹੈ।
ਗੱਲਬਾਤ ਦੌਰਾਨ ਯੋ ਯੋ ਹਨੀ ਸਿੰਘ ਨੇ ਖ਼ੁਲਾਸਾ ਕੀਤਾ ਕਿ ਉਨ੍ਹਾਂ ਨੂੰ ਇਹ ਸਵੀਕਾਰ ਕਰਨ 'ਚ 3-4 ਮਹੀਨੇ ਲੱਗੇ ਕਿ ਉਹ ਬੀਮਾਰ ਹੈ, ਇਸ ਤੋਂ ਬਾਅਦ ਉਨ੍ਹਾਂ ਦੀ ਰਾਤਾਂ ਦੀ ਨੀਂਦ ਉੱਡ ਗਈ। ਆਪਣੇ ਔਖੇ ਸਮੇਂ ਦੌਰਾਨ ਹਨੀ ਨੇ ਸਵੀਕਾਰ ਕੀਤਾ ਕਿ ਸ਼ਾਹਰੁਖ਼ ਖ਼ਾਨ ਤੇ ਦੀਪਿਕਾ ਪਾਦੂਕੋਨ ਨੇ ਉਨ੍ਹਾਂ ਦੀ ਮਦਦ ਕੀਤੀ। ਦੀਪਿਕਾ ਨੇ ਉਨ੍ਹਾਂ ਨੂੰ ਉਸ ਡਾਕਟਰ ਦੇ ਨੰਬਰ ਵੀ ਦਿੱਤੇ, ਜਿਨ੍ਹਾਂ ਨੂੰ ਉਹ ਜਾਣਦੀ ਸੀ।
ਹਨੀ ਸਿੰਘ ਨੇ ਕਿਹਾ, 'ਅਸਲ 'ਚ, ਇੰਡਸਟਰੀ ਦੇ ਕਈ ਲੋਕ ਹਨ, ਜਿਨ੍ਹਾਂ ਨੇ ਮੇਰਾ ਸਮਰਥਨ ਕੀਤਾ ਹੈ। ਸ਼ਾਹਰੁਖ ਖ਼ਾਨ ਤੇ ਦੀਪਿਕਾ ਪਾਦੂਕੋਨ ਨੇ ਮੇਰੀ ਮਦਦ ਕੀਤੀ। ਸਾਰਿਆਂ ਨੇ ਮੇਰੇ ਠੀਕ ਹੋਣ ਦੀ ਕਾਮਨਾ ਕੀਤੀ।' ਹਨੀ ਸਿੰਘ ਨੇ ਅੱਗੇ ਕਿਹਾ, 'ਇਕ ਕਲਾਕਾਰ ਦਰਸ਼ਕਾਂ ਲਈ ਸ਼ੀਸ਼ੇ ਦੀ ਤਰ੍ਹਾਂ ਹੁੰਦਾ ਹੈ। ਅਸੀਂ ਆਪਣੀ ਜ਼ਿੰਦਗੀ ਦੇ ਹਰ ਹਿੱਸੇ ਨੂੰ ਸਾਂਝਾ ਕਰ ਰਹੇ ਹਾਂ, ਤਾਂ ਇਹ ਕਿਉਂ ਨਹੀਂ?'
ਇਸ ਸਮੇਂ ਨੂੰ ਯਾਦ ਕਰਦਿਆਂ ਹਨੀ ਨੇ ਕਿਹਾ, 'ਮੈਨੂੰ ਯਾਦ ਹੈ ਕਿ ਇਸ ਪੜਾਅ ਦੌਰਾਨ ਰਿਤਿਕ ਰੌਸ਼ਨ ਲਈ 'ਧੀਰੇ-ਧੀਰੇ' ਬਣਾ ਰਹੇ ਸਨ ਤੇ ਉਸ ਸਮੇਂ ਦੀ ਸਭ ਤੋਂ ਵੱਡਾ ਹਿੱਟ ਗੀਤ ਬਣ ਗਿਆ ਸੀ। ਸਾਲ 2016 'ਚ ਹਨੀ ਸਿੰਘ ਨੇ ਬਾਈ-ਪੋਲਰ ਤੋਂ ਪੀੜਤ ਹੋਣ ਬਾਰੇ ਗੱਲ ਕੀਤੀ ਸੀ।

Radio Mirchi