ਹਵਾਬਾਜ਼ੀ ਮੰਤਰਾਲੇ ਵੱਲੋਂ ਘਰੇਲੂ ਉਡਾਣਾਂ ਲਈ ਦਿਸ਼ਾ-ਨਿਰਦੇਸ਼ ਜਾਰੀ

ਹਵਾਬਾਜ਼ੀ ਮੰਤਰਾਲੇ ਵੱਲੋਂ ਘਰੇਲੂ ਉਡਾਣਾਂ ਲਈ ਦਿਸ਼ਾ-ਨਿਰਦੇਸ਼ ਜਾਰੀ

ਘਰੇਲੂ ਉਡਾਣਾਂ ਨੂੰ ਬਹਾਲ ਕਰਨ ਦੇ ਸਬੰਧ ਵਿੱਚ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਏਅਰਲਾਈਨਾਂ, ਹਵਾਈ ਅੱਡਿਆਂ, ਯਾਤਰੀਆਂ ਅਤੇ ਹੋਰ ਸਬੰਧਤ ਧਿਰਾਂ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਮੁਤਾਬਕ ਸਿਰਫ ਉਨ੍ਹਾਂ ਯਾਤਰੀਆਂ ਨੂੰ ਦਾਖਲਾ ਦਿੱਤਾ ਜਾਵੇਗਾ, ਜਿਨ੍ਹਾਂ ਨੇ ਹਵਾਈ ਅੱਡੇ ‘ਤੇ ਵੈਬ ਚੈੱਕ-ਇਨ ਕੀਤਾ ਹੈ। ਏਅਰਪੋਰਟ ਕਾਊਂਟਰ ਕੋਲ ਚੈੱਕ-ਇਨ ਨਹੀਂ ਹੋਵੇਗਾ। ਚੈੱਕ-ਇਨ ਸਿਰਫ ਇਕ ਬੈਗ ਚੁੱਕਣ ਦੀ ਆਗਿਆ ਦੇਵੇਗਾ। ਏਅਰ ਲਾਈਨ ਕੰਪਨੀਆਂ ਜਹਾਜ਼ ਵਿਚ ਭੋਜਨ ਦੀ ਸਹੂਲਤ ਨਹੀਂ ਦੇਣਗੀਆਂ।

Radio Mirchi