ਹਾਰਦਿਕ ਪੰਡਯਾ ਨੇ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀ ਆਪਣੇ ਬੇਟੇ ਦੀ ਪਹਿਲੀ ਤਸਵੀਰ

ਹਾਰਦਿਕ ਪੰਡਯਾ ਨੇ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀ ਆਪਣੇ ਬੇਟੇ ਦੀ ਪਹਿਲੀ ਤਸਵੀਰ

ਸਪੋਰਟਸ ਡੈਸਕ– ਆਪਣੀ ਬੱਲੇਬਾਜ਼ੀ ਨਾਲ ਭਾਰਤ ਟੀਮ ਨੂੰ ਕਈ ਅਹਿਮ ਮੈਚ ਜਿਤਾਉਣ ਵਾਲੇ ਟੀਮ ਇੰਡੀਆ ਦੇ ਖਿਡਾਰੀ ਹਾਰਦਿਕ ਪੰਡਯਾ ਕੁਝ ਦਿਨ ਪਹਿਲਾਂ ਹੀ ਪਿਤਾ ਬਣੇ ਹਨ। ਉਨ੍ਹਾਂ ਦੀ ਪਤਨੀ ਨਤਾਸ਼ਾ ਸਟੈਨਕੋਵਿਕ ਨੇ ਬੇਟੇ ਨੂੰ ਜਨਮ ਦਿੱਤਾ ਹੈ। ਅਜਿਹੇ ’ਚ ਪੰਡਯਾ ਨੇ ਪਹਿਲੀ ਵਾਰ ਆਪਣੇ ਬੇਟੇ ਦੀ ਤਸਵੀਰ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀ ਹੈ ਜੋ ਖ਼ੂਬ ਵਾਇਰਲ ਹੋ ਰਹੀ ਹੈ। ਦੱਸ ਦੇਈਏ ਕਿ ਕੋਵਿਡ-19 ਮਹਾਮਾਰੀ ਦੌਰਾਨ ਭਾਰਤ ’ਚ ਲੱਗੀ ਤਾਲਾਬੰਦੀ ਦੌਰਾਨ ਹਾਰਦਿਕ ਅਤੇ ਨਤਾਸ਼ਾ ਨੇ ਨੇ ਵਿਆਹ ਕਰ ਲਿਆ ਸੀ। ਹਾਲਾਂਕਿ, ਤਾਲਾਬੰਦੀ ਦੌਰਾਨ ਦੋਵਾਂ ਨੇ ਦੱਸਿਆ ਸੀ ਕਿ ਉਹ ਜਲਦ ਹੀ ਮਾਂ-ਬਾਪ ਬਣਨ ਵਾਲੇ ਹਨ। 
ਦਰਅਸਲ, ਹਾਰਦਿਕ ਪੰਡਯਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ਭਗਵਾਨ ਦੁਆਰਾ ਆਸ਼ੀਰਵਾਦ... ਦੱਸ ਦੇਈਏ ਕਿ ਪੰਡਯਾ ਨੇ ਆਪਣੀ ਪੋਸਟ ’ਚ ਆਪਣੇ ਬੱਚੇ ਦੀ ਪਹਿਲੀ ਵਾਰ ਤਸਵੀਰ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ। ਜਿਥੇ ਹਾਰਦਿਕ ਆਪਣੇ ਬੱਚੇ ਨੂੰ ਗੋਦ ’ਚ ਚੁੱਕ ਕੇ ਬਹੁਤ ਖ਼ੁਸ਼ ਵਿਖਾਈ ਦੇ ਰਹੇ ਹਨ। ਜਿਸ ਤੋਂ ਬਾਅਦ ਪ੍ਰਸ਼ੰਸਕਾਂ ਨੇ ਉਨ੍ਹਾਂ ਦੀ ਪੋਸਟ ’ਤੇ ਜੰਮ ਕੇ ਕੁਮੈਂਟ ਕੀਤੇ ਹਨ। ਉਥੇ ਹੀ ਟੀਮ ਇੰਡੀਆ ਦੇ ਨੌਜਵਾਨ ਕ੍ਰਿਕਟਰ ਸ਼੍ਰੇਅਸ ਅਈਅਰਨੇ ਕੁਮੈਂਟ ਕਰਦੇ ਹੋਏ ਦਿਲ ਵਾਲੀ ਇਮੋਜੀ ਪੋਸਟ ਕੀਤੀ ਹੈ। 
ਹਾਰਦਿਕ ਦੇ ਕ੍ਰਿਕਟ ਕਰੀਏ ’ਤੇ ਨਜ਼ਰ ਮਾਰੀਏ ਤਾਂ ਉਨ੍ਹਾਂ ਨੇ ਹੁਣ ਤਕ 11 ਟੈਸਟ ਮੈਚਾਂ ਦੀਆਂ 18 ਪਾਰੀਆਂ ’ਚ 532 ਦੌੜਾਂ ਬਣਾਈਆਂ ਹਨ। ਜਿਸ ਵਿਚ ਇਕ ਸੈਂਕੜਾਂ ਅਤੇ 4 ਅਰਧ ਸੈਂਕੜੇ ਸ਼ਾਮਲ ਹਨ। ਵਨ-ਡੇ ਦੀ ਗੱਲ ਕਰੀਏ ਤਾਂ ਹਾਰਦਿਕ ਨੇ 54 ਮੈਚਾਂ ਦੀਆਂ 38 ਪਾਰੀਆਂ ’ਚ ਬੱਲੇਬਾਜ਼ੀ ਕਰਦੇ ਹੋਏ 29.9 ਦੀ ਔਸਤ ਨਾਲ 957 ਦੌੜਾਂ ਬਣਾਈਆਂ ਹਨ। ਇਸ ਵਿਚ 4 ਅਰਧ ਸੈਂਕੜੇ ਵੀ ਸ਼ਾਮਲ ਹਨ। ਟੀ-20 ਦੀ ਗੱਲ ਕਰੀਏ ਤਾਂ ਇਸ ਖਿਡਾਰੀ ਨੇ 40 ਮੈਚਾਂ ਦੀਆਂ 25 ਪਾਰੀਆਂ ’ਚ 310 ਦੌੜਾਂ ਬਣਾਈਆਂ ਹਨ।
 

Radio Mirchi