ਹਿਮਾਂਸ਼ੀ ਖੁਰਾਨਾ ਨੇ ਕਿਸਾਨਾਂ ਦੇ ਹੱਕ ’ਚ ਆਖੀ ਅਜਿਹੀ ਗੱਲ, ਕੁਮੈਂਟ ਕਰਨ ਵਾਲਿਆਂ ਨੇ ਲਿਆਂਦੀ ਹਨ੍ਹੇਰੀ
ਚੰਡੀਗੜ੍ਹ — ਰਿਐਲਿਟੀ ਟੀ. ਵੀ. ਸ਼ੋਅ ‘ਬਿੱਗ ਬੌਸ 13’ ’ਚ ਖ਼ੂਬ ਸੁਰਖੀਆਂ ਬਟੋਰਨ ਵਾਲੀ ਪੰਜਾਬੀ ਗਾਇਕਾ ਤੇ ਅਦਾਕਾਰਾ ਹਿਮਾਂਸ਼ੀ ਖੁਰਾਨਾ ਇਕ ਵਾਰ ਫਿਰ ਚਰਚਾ ’ਚ ਆ ਗਈ ਹੈ। ਦਰਅਸਲ, ਹਿਮਾਂਸ਼ੀ ਖੁਰਾਨਾ ਨੇ ਹਾਲ ਹੀ ’ਚ ਕਿਸਾਨ ਅੰਦੋਲਨ ਨੂੰ ਲੈ ਕੇ ਇਕ ਟਵੀਟ ਕੀਤਾ ਹੈ, ਜੋ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਦੱਸ ਦਈਏ ਕਿ ਸਮਾਜਿਕ ਮੁੱਦਿਆਂ ’ਤੇ ਅਕਸਰ ਆਪਣੀ ਰਾਏ ਰੱਖਣ ਵਾਲੀ ਹਿਮਾਂਸ਼ੀ ਨੇ ਖੁੱਲ੍ਹ ਕੇ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ ਸੀ ਅਤੇ ਪ੍ਰਸ਼ੰਸਕਾਂ ਨੂੰ ਵੀ ਅਪੀਲ ਕੀਤੀ ਸੀ ਕਿ ਕਿਸਾਨਾਂ ਦਾ ਸਾਥ ਦੇਣ।
ਹਾਲ ਹੀ ’ਚ ਹਿਮਾਂਸ਼ੀ ਨੇ ਇਕ ਟਵੀਟ ਕੀਤਾ ਹੈ, ਜਿਸ ਨਾਲ ਉਸ ਇਕ ਤਸਵੀਰ ਵੀ ਸਾਂਝੀ ਕੀਤੀ ਹੈ। ਹਿਮਾਂਸ਼ੀ ਨੇ ਇਕ ਪਲੇਟ ਦੀ ਤਸਵੀਰ ਸਾਂਝੀ ਕੀਤੀ ਹੈ, ਜਿਸ ’ਚ ਪੋਹਾ ਪਿਆ ਹੈ। ਇਸ ਤਸਵੀਰ ਦੀ ਕੈਪਸ਼ਨ ’ਚ ਉਸ ਨੇ ਲਿਖਿਆ ‘ਪੋਹਾ ਕਿਵੇਂ ਬਣਦਾ ਹੈ? ਚਾਵਲਾਂ ਤੋਂ ਅਤੇ ਚਾਵਲ ਕਿਥੋ ਆਉਂਦੇ ਹਨ? ਮੈਨੂੰ ਲੱਗਦਾ ਹੈ ਫੈਕਟਰੀ ’ਚ ਬਣਦਾ ਹੋਵੇਗਾ... ਪ੍ਰਮਾਤਮਾ ਜਾਣੇ, ਕੀ ਪਤਾ ਬਣ ਵੀ ਜਾਵੇ।’
ਹਿਮਾਂਸ਼ੀ ਦੇ ਇਸ ਟਵੀਟ ’ਤੇ ਕੁਮੈਂਟਸ ਦਾ ਆਇਆ ਹੜ੍ਹ
ਦੇਖਦੇ ਹੀ ਦੇਖਦੇ ਹਿਮਾਂਸ਼ੀ ਖੁਰਾਨਾ ਦਾ ਇਹ ਟਵੀਟ ਵਾਇਰਲ ਹੋ ਗਿਆ ਅਤੇ ਉਸ ਦਾ ਇਹ ਅੰਦਾਜ਼ ਲੋਕਾਂ ਨੂੰ ਕਾਫ਼ੀ ਪਸੰਦ ਆ ਰਿਹਾ ਹੈ। ਆਪਣੇ ਇਸ ਟਵੀਟ ਦੇ ਜਰੀਏ ਹਿਮਾਂਸ਼ੀ ਖੁਰਾਨਾ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਤੰਜ (ਨਿਸ਼ਾਨਾ) ਕੱਸਿਆ ਹੈ।
ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਨੇ 4 ਮਹੀਨੇ ਪਹਿਲਾਂ ਅੰਦੋਲਨ ਸ਼ੁਰੂ ਕੀਤਾ ਸੀ ਪਰ ਕਿਤੇ ਵੀ ਉਸ ਦੀ ਸੁਣਵਾਈ ਨਹੀਂ ਹੋ ਰਹੀ। ਹੁਣ ਕਿਸਾਨ ਭਾਰਤ ਬੰਦ ਦੀਆਂ ਤਿਆਰੀਆਂ ’ਚ ਜੁੱਟ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਬੰਦ 26 ਮਾਰਚ ਨੂੰ ਸ਼ਾਂਤੀਪੂਰਨ ਤਰੀਕੇ ਨਾਲ ਸਵੇਰੇ 6 ਵਜੇ ਤੋਂ ਸ਼ਾਮ 6 ਵਜੇ ਤੱਕ ਰਹੇਗਾ।