ਹੁਣ ਇਸ ਅਦਾਕਾਰਾ ਨੇ ਕਰਵਾਈ ਤਾਲਾਬੰਦੀ ਦੌਰਾਨ ਮੰਗਣੀ, ਦੇਖੋ ਖ਼ੂਬਸੂਰਤ ਤਸਵੀਰਾਂ
ਮੁੰਬਈ — ਮਸ਼ਹੂਰ ਫ਼ਿਲਮਕਾਰ ਜੇ ਪੀ ਦੱਤਾ ਦੀ ਧੀ ਦੀ ਮੰਗਣੀ ਹੋ ਗਈ ਹੈ ਅਤੇ ਦਸੰਬਰ 'ਚ ਉਨ੍ਹਾਂ ਦੀ ਧੀ ਦਾ ਵਿਆਹ ਹੈ। ਮੰਗਣੀ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਨ੍ਹਾਂ ਦੀ ਧੀ ਮਹਿੰਦੀ ਲਗਾਏ ਹੋਏ ਨਜ਼ਰ ਆ ਰਹੀ ਹੈ। ਇਸ ਦੌਰਾਨ ਉਨ੍ਹਾਂ ਦੀ ਧੀ ਕਾਫ਼ੀ ਖ਼ੂਬਸੂਰਤ ਲੱਗ ਰਹੀ ਸੀ। ਇੱਕ ਤਸਵੀਰ 'ਚ ਉਹ ਆਪਣੇ ਮੰਗੇਤਰ ਨਾਲ ਨਜ਼ਰ ਆ ਰਹੀ ਹੈ।
ਦੱਸ ਦਈਏ ਕਿ ਅਦਾਕਾਰਾ ਮਸ਼ਹੂਰ ਫ਼ਿਲਮਕਾਰ ਜੇ ਪੀ ਦੱਤਾ ਦੀ ਧੀ ਹੈ। ਜੇ ਪੀ ਦੱਤਾ ਦੇ ਫ਼ਿਲਮ ਕਰੀਅਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ। ਦੱਤਾ ਜ਼ਿਆਦਾਤਰ ਦੇਸ਼ ਭਗਤੀ ਦੀਆਂ ਫ਼ਿਲਮਾਂ ਬਣਾਉਂਦੇ ਹਨ। ਇਸੇ ਲਈ ਉਨ੍ਹਾਂ ਦਾ ਨਾਂ ਕਾਮਯਾਬ ਨਿਰਮਾਤਾ ਨਿਰਦੇਸ਼ਕਾਂ ਦੀ ਸੂਚੀ 'ਚ ਆਉਂਦਾ ਹੈ।
ਉਨ੍ਹਾਂ ਦਾ ਪੂਰਾ ਨਾਂ ਜੋਤੀ ਪ੍ਰਕਾਸ਼ ਦੱਤਾ ਹੈ। ਉਨ੍ਹਾਂ ਨੇ 'ਬਾਰਡਰ', 'ਪਲਟਨ' ਸਣੇ ਦੇਸ਼ ਭਗਤੀ ਨਾਲ ਭਰਪੂਰ ਫ਼ਿਲਮਾਂ ਦਾ ਨਿਰਮਾਣ ਕੀਤਾ ਹੈ। 'ਐੱਲ. ਓ. ਸੀ', 'ਗੁਲਾਮ', 'ਬਟਵਾਰਾ', 'ਰਿਫਿਊਜੀ' ਸਣੇ ਕਈ ਕਾਮਯਾਬ ਫ਼ਿਲਮਾਂ ਉਨ੍ਹਾਂ ਨੇ ਬਣਾਈਆਂ।
ਜੇ ਪੀ ਦੱਤਾ ਨੇ ਅਦਾਕਾਰਾ ਬਿੰਦਿਆ ਗੋਸਵਾਮੀ ਨਾਲ ਵਿਆਹ ਕਰਵਾਇਆ ਹੈ। ਬਿੰਦਿਆ ਨਾਲ ਉਨ੍ਹਾਂ ਦਾ ਦੂਜਾ ਵਿਆਹ ਸੀ। ਜੇ ਪੀ ਦੱਤਾ ਤੋਂ ਪਹਿਲਾਂ ਬਿੰਦਿਆ ਨੇ ਵਿਨੋਦ ਮਹਿਰਾ ਨਾਲ ਵਿਆਹ ਕਰਵਾਇਆ ਸੀ ਪਰ ਵਿਨੋਦ ਮਹਿਰਾ ਨਾਲ ਉਨ੍ਹਾਂ ਦਾ ਵਿਆਹ ਬਹੁਤੇ ਦਿਨ ਨਹੀਂ ਸੀ ਚੱਲ ਸਕਿਆ।
ਇਸ ਤੋਂ ਬਾਅਦ ਬਿੰਦਿਆ ਨੇ ਆਪਣਾ ਐਕਟਿੰਗ ਕਰੀਅਰ ਛੱਡ ਕੇ ਡਾਇਰੈਕਟਰ ਜੇ ਪੀ ਦੱਤਾ ਨਾਲ ਵਿਆਹ ਕਰਵਾਇਆ ਸੀ, ਦੋਨਾਂ ਦੀਆਂ ਦੋ ਧੀਆਂ ਹਨ।