ਹੁਣ ਸ਼ਹਿਨਾਜ਼ ਕੌਰ ਗਿੱਲ ਨੂੰ ਲੈ ਕੇ ਮੁੜ ਸ਼ੁਰੂ ਹੋਇਆ ਨਵਾਂ ਵਿਵਾਦ, ਲੱਗੇ ਗੰਭੀਰ ਦੋਸ਼

ਹੁਣ ਸ਼ਹਿਨਾਜ਼ ਕੌਰ ਗਿੱਲ ਨੂੰ ਲੈ ਕੇ ਮੁੜ ਸ਼ੁਰੂ ਹੋਇਆ ਨਵਾਂ ਵਿਵਾਦ, ਲੱਗੇ ਗੰਭੀਰ ਦੋਸ਼

ਮੁੰਬਈ  — ਅਦਾਕਾਰਾ ਮਾਹੀ ਵਿੱਜ ਇੰਨੀਂ ਦਿਨੀਂ ਕੱਪੜਿਆਂ ਦੇ ਬਰਾਂਡ ਵੱਲੋਂ ਕੀਤੀ ਜਾ ਰਹੀ ਅਲੋਚਨਾ ਦਾ ਸਾਹਮਣਾ ਕਰ ਰਹੀ ਹੈ। ਬਰਾਂਡ ਦਾ ਇਲਜ਼ਾਮ ਹੈ ਕਿ ਮਾਹੀ ਨੇ ਇੱਕ ਸ਼ੋਅ ਲਈ ਸ਼ਹਿਨਾਜ਼ ਗਿੱਲ ਲਈ ਜੋ ਕੱਪੜੇ ਉਧਾਰ ਲਏ ਸਨ ਉਹ ਵਾਪਸ ਨਹੀਂ ਕੀਤੇ। ਇਸ ਦੇ ਨਾਲ ਹੀ ਬਰਾਂਡ ਦਾ ਇਲਜ਼ਾਮ ਹੈ ਕਿ ਮਾਹੀ ਉਨ੍ਹਾਂ ਨੂੰ ਬਿਨ੍ਹਾਂ ਦੱਸੇ ਉਨ੍ਹਾਂ ਦੇ ਕੱਪੜੇ ਵਰਤ ਰਹੀ ਹੈ। ਬਰਾਂਡ ਨੇ ਇਸ ਦੀ ਜਾਣਕਾਰੀ ਖ਼ੁਦ ਆਪਣੇ ਇੰਸਟਾਗ੍ਰਾਮ 'ਤੇ ਮਾਹੀ ਦੀ ਚੈਟ ਸਾਂਝੀ ਕਰਕੇ ਦਿੱਤੀ ਹੈ।
ਇਸ ਪੋਸਟ 'ਚ ਬਰਾਂਡ ਨੇ ਲਿਖਿਆ ਹੈ 'ਇਹ ਇੱਕ ਵਿਵਾਦ ਹੈ, ਜਿਸ ਨੂੰ ਅਸੀਂ ਦੱਸਣਾ ਜ਼ਰੂਰੀ ਸਮਝਦੇ ਹਾਂ, ਵੱਡੇ ਚਿਹਰੇ ਕਿੰਨੇ ਅਨੈਤਿਕ ਅਤੇ ਛੋਟੀ ਸੋਚ ਦੇ ਹੁੰਦੇ ਹਨ, ਜਿਨ੍ਹਾਂ 'ਚ ਮਾਹੀ ਵਿੱਜ ਇੱਕ ਹੈ। ਮਾਹੀ ਨੇ ਬਿੱਗ ਬੌਸ ਦੀ ਪ੍ਰਤੀਭਾਗੀ ਸ਼ਹਿਨਾਜ਼ ਕੌਰ ਗਿੱਲ ਲਈ ਸਾਡੇ ਤੋਂ ਕੁਝ ਕਪੜੇ ਮੰਗੇ ਸਨ। ਸ਼ੋਅ ਖ਼ਤਮ ਹੋਣ ਤੋਂ ਬਾਅਦ ਅਸੀਂ ਆਪਣੇ ਕੱਪੜੇ ਉਸ ਤੋਂ ਵਾਪਸ ਮੰਗੇ। ਇਨ੍ਹਾਂ ਕੱਪੜਿਆਂ 'ਚੋਂ ਕੁਝ ਕੱਪੜੇ ਵਾਪਸ ਕਰ ਦਿੱਤੇ ਗਏ ਅਤੇ ਕੁਝ ਉਸ ਨੇ ਆਪਣੇ ਕੋਲ ਰੱਖ ਲਏ।
ਇਸ ਬਾਰੇ ਜਦੋਂ ਅਸੀਂ ਉਸ ਤੋਂ ਪੁੱਛਿਆ ਤਾਂ ਉਸ ਨੇ ਕਿਹਾ ਕਿ ਉਹ ਛੇਤੀ ਵਾਪਸ ਕਰ ਦੇਵੇਗੀ ਪਰ ਅਸੀਂ ਹੁਣ ਦੇਖਿਆ ਹੈ ਕਿ ਉਹ ਬਿਨ੍ਹਾਂ ਸਾਨੂੰ ਦੱਸੇ ਉਹ ਕੱਪੜੇ ਪਹਿਨ ਰਹੀ ਹੈ। ਇਹ ਕਿੰਨਾ ਸ਼ਰਮਨਾਕ ਹੈ ਕਿ ਇੱਕ ਮਸ਼ਹੂਰ ਚਿਹਰਾ ਹੋਣ ਕਰਕੇ ਉਹ ਕੱਪੜੇ ਤਾਂ ਪਾਉਣਾ ਚਾਹੁੰਦੀ ਹੈ ਪਰ ਉਸ ਦੇ ਪੈਸੇ ਨਹੀਂ ਦੇਣਾ ਚਾਹੁੰਦੀ। ਅਸੀਂ ਇਹ ਸਭ ਦੇਖ ਕੇ ਹੈਰਾਨ ਹਾਂ ਕਿ ਉਹ ਇੰਡਸਟਰੀ 'ਚ ਕੰਮ ਕਿਵੇਂ ਕਰ ਰਹੀ ਹੈ, ਇਹ ਹੈ ਤੁਹਾਡਾ ਅਸਲੀ ਚਿਹਰਾ।

Radio Mirchi