ਹੈਰੀ ਤੇ ਮੇਗਨ ਨਾਲ ਮਹਾਰਾਣੀ ਨੇ ਹਮਦਰਦੀ ਪ੍ਰਗਟ ਕੀਤੀ

ਹੈਰੀ ਤੇ ਮੇਗਨ ਨਾਲ ਮਹਾਰਾਣੀ ਨੇ ਹਮਦਰਦੀ ਪ੍ਰਗਟ ਕੀਤੀ

ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈੱਥ ਦੋਇਮ ਨੇ ਮੰਗਲਵਾਰ ਆਪਣੇ ਪੋਤੇ ਸ਼ਹਿਜ਼ਾਦਾ ਹੈਰੀ ਤੇ ਉਸ ਦੀ ਪਤਨੀ ਮੇਗਨ ਮਰਕਲ ਵੱਲੋਂ ਸ਼ਾਹੀ ਪਰਿਵਾਰ ਵਿਚ ਨਸਲਵਾਦ ਹੋਣ ਦੇ ਲਾਏ ਦੋਸ਼ਾਂ ਦਾ ਜਵਾਬ ਦਿੱਤਾ ਹੈ। ਮਹਾਰਾਣੀ ਨੇ ਡੂੰਘੀ ਚਿੰਤਾ ਜ਼ਾਹਿਰ ਕੀਤੀ ਤੇ ਸ਼ਾਹੀ ਪਰਿਵਾਰ ਨਾਲ ਜੁੜੀਆਂ ਹੈਰੀ ਤੇ ਮੇਗਨ ਦੀਆਂ ਪ੍ਰੇਸ਼ਾਨੀਆਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ। ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਹੈਰੀ ਤੇ ਮੇਗਨ ਲਈ ਪਿਛਲੇ ਕੁਝ ਵਰ੍ਹੇ ਐਨੇ ਚੁਣੌਤੀਪੂਰਨ ਰਹੇ, ਇਹ ਜਾਣ ਕੇ ਪੂਰਾ ਪਰਿਵਾਰ ਦੁਖੀ ਹੈ। ਮਹਾਰਾਣੀ ਨੇ ਕਿਹਾ ‘ਉਠਾਏ ਗਏ ਮੁੱਦੇ, ਵਿਸ਼ੇਸ਼ ਰੂਪ ਵਿਚ ਨਸਲ ਦੇ ਹਨ। ਉਨ੍ਹਾਂ ਨੂੰ ਬਹੁਤ ਗੰਭੀਰਤਾ ਨਾਲ ਲਿਆ ਗਿਆ ਹੈ ਤੇ ਪਰਿਵਾਰ ਵੱਲੋਂ ਨਿੱਜੀ ਤੌਰ ’ਤੇ ਇਨ੍ਹਾਂ ਉਤੇ ਗੌਰ ਕੀਤਾ ਜਾਵੇਗਾ।’ ਜ਼ਿਕਰਯੋਗ ਹੈ ਕਿ ਹੈਰੀ ਤੇ ਮੇਗਨ ਮਰਕਲ ਵੱਲੋਂ ਹਾਲ ਹੀ ਵਿਚ ਦਿੱਤਾ ਇੰਟਰਵਿਊ ਸੁਰਖੀਆਂ ਬਟੋਰ ਰਿਹਾ ਹੈ। ਹਾਲੀਵੁੱਡ ਹਸਤੀ ਓਪਰਾ ਵਿਨਫ਼ਰੇ ਨੂੰ ਦਿੱਤੇ ਗਏ ਇੰਟਰਵਿਊ ਨੂੰ ਕਰੋੜਾਂ ਲੋਕ ਦੇਖ ਚੁੱਕੇ ਹਨ।

Radio Mirchi