ਖ਼ੁਸ਼ਖ਼ਬਰੀ: 13 ਅਗਸਤ ਤੋਂ ਇਨ੍ਹਾਂ ਦੇਸ਼ਾਂ ਲਈ ਸ਼ੁਰੂ ਹੋਵੇਗੀ ਅੰਤਰਰਾਸ਼ਟਰੀ ਉਡਾਣ ਸੇਵਾ
ਮੁੰਬਈ : ਜਰਮਨੀ ਦੀ ਹਵਾਬਾਜ਼ੀ ਕੰਪਨੀ ਲੁਫਥਾਂਸਾ 13 ਅਗਸਤ ਤੋਂ ਫਰੈਂਕਫਰਟ ਤੋਂ ਦਿੱਲੀ, ਮੁੰਬਈ ਅਤੇ ਬੈਂਗਲੁਰੂ ਦੀ ਉਡਾਣ ਸੇਵਾ ਸ਼ੁਰੂ ਕਰੇਗੀ। ਇਸ ਦੇ ਲਈ ਦੋਵਾਂ ਸਰਕਾਰਾਂ ਵਿਚਾਲੇ 'ਦੋ-ਪੱਖੀ ਸਮਝੌਤਾ' ਹੋਇਆ ਹੈ। ਕੰਪਨੀ ਮਿਊਨਿਖ ਤੋਂ ਦਿੱਲੀ ਮਾਰਗ 'ਤੇ ਵੀ ਆਪਣੀ ਸੇਵਾਵਾਂ ਦੇਵੇਗੀ। ਲੁਫਥਾਂਸਾ ਵੱਲੋਂ ਜਾਰੀ ਬਿਆਨ ਮੁਤਾਬਕ ਉਹ ਭਾਰਤ ਦੇ ਬਾਹਰ ਪਿਛਲੇ ਕਈ ਮਹੀਨਿਆਂ ਤੋਂ ਫਰੈਂਕਫਰਟ ਅਤੇ ਮਿਊਨਿਖ ਤੋਂ ਆਪਣੀ ਸੇਵਾਵਾਂ ਸੰਚਾਲਿਤ ਕਰ ਰਹੀ ਹੈ।
ਭਾਰਤ ਅਤੇ ਜਰਮਨੀ ਵਿਚਾਲੇ ਹੋਏ ਦੋ-ਪੱਖੀ ਸਮਝੌਤੇ ਤਹਿਤ ਭਾਰਤ ਲਈ ਯਾਤਰੀ ਉਡਾਣ ਸੇਵਾਵਾਂ 13 ਅਗਸਤ ਤੋਂ ਦੁਬਾਰਾ ਸ਼ੁਰੂ ਹੋਣਗੀਆਂ। ਤੁਹਾਨੂੰ ਦੱਸ ਦੇਈਏ ਕਿ ਬੀਤੇ ਮਹੀਨੇ ਭਾਰਤ ਤੋਂ ਅਮਰੀਕਾ ਅਤੇ ਫ਼ਰਾਂਸ ਲਈ ਉਡਾਣਾਂ ਸ਼ੁਰੂ ਹੋ ਚੁੱਕੀਆਂ ਹਨ। ਕੰਪਨੀ ਦੇ ਸਮੂਹ ਨਿਰਦੇਸ਼ਕ (ਦੱਖਣੀ ਏਸ਼ੀਆ ਬਿਕਰੀ) ਜਾਰਜ ਏਟੀਯਲ ਨੇ ਕਿਹਾ ਕਿ ਜਰਮਨੀ ਤੋਂ ਭਾਰਤ ਲਈ ਉਡਾਣ ਸ਼ੁਰੂ ਹੋਣ ਨਾਲ ਲੁਫਥਾਂਸਾ ਲੋਕਾਂ ਨੂੰ ਭਾਰਤ ਪਰਤਣ ਵਿਚ ਮਦਦ ਕਰ ਸਕੇਗੀ। ਨਾਲ ਹੀ ਕਾਰੋਬਾਰੀ ਯਾਤਰਾਵਾਂ ਸ਼ੁਰੂ ਹੋ ਸਕਣਗੀਆਂ, ਕਿਉਂਕਿ ਦੁਨੀਆ ਹੌਲੀ-ਹੌਲੀ ਤਾਲਾਬੰਦੀ ਤੋਂ ਬਾਹਰ ਆ ਰਹੀ ਹੈ। ਦੇਸ਼ ਵਿਚ ਤਾਲਾਬੰਦੀ ਦੀ ਘੋਸ਼ਣਾ ਦੇ ਬਾਅਦ ਤੋਂ ਮਾਰਚ ਤੋਂ ਅੰਤਰਰਾਸ਼ਟਰੀ ਉਡਾਣਾਂ 'ਤੇ ਪਾਬੰਦੀ ਲੱਗੀ ਹੋਈ ਹੈ। ਹਾਲਾਂਕਿ ਇਸ ਦੌਰਾਨ ਵਿਦੇਸ਼ਾਂ ਵਿਚ ਫਸੇ ਭਾਰਤੀਆਂ ਦੀ ਆਪਣੇ ਦੇਸ਼ ਵਾਪਸੀ ਲਈ ਸਰਕਾਰ ਵੱਲੋਂ 'ਵੰਦੇ ਭਾਰਤ ਮਿਸ਼ਨ' ਤਹਿਤ ਕੁੱਝ ਉਡਾਣਾਂ ਦਾ ਸੰਚਾਲਨ ਕੀਤਾ ਜਾ ਰਿਹਾ ਹੈ।
ਧਿਆਨ 'ਚ ਰੱਖੋ ਇਹ ਗੱਲਾਂ
ਜੇਕਰ ਤੁਸੀਂ ਹਾਲ ਹੀ ਵਿਚ ਵਿਦੇਸ਼ ਯਾਤਰਾ ਕਰਣ ਜਾ ਰਹੇ ਹੋ ਤਾਂ ਧਿਆਨ ਰੱਖੋ ਕਿ ਤੁਹਾਡੇ ਵੱਲੋਂ ਕਰਵਾਇਆ ਗਿਆ ਕੋਰੋਨਾ ਟੈਸਟ 4 ਦਿਨ ਯਾਨੀ ਦੀ 96 ਘੰਟੇ ਤੋਂ ਜ਼ਿਆਦਾ ਪੁਰਾਣਾ ਨਹੀਂ ਹੋਣਾ ਚਾਹੀਦਾ ਹੈ। ਜੇਕਰ ਇਸ ਤੋਂ ਜ਼ਿਆਦਾ ਪੁਰਾਨਾ ਹੋਇਆ ਤਾਂ ਤੁਹਾਨੂੰ ਏਅਰਪੋਰਟ ਅਥਾਰਿਟੀ ਯਾਤਰਾ ਕਰਣ ਤੋਂ ਰੋਕ ਸਕਦੀ ਹੈ।